ਸਮੱਗਰੀ 'ਤੇ ਜਾਓ

ਗੂੜ੍ਹਾ ਰਿਸ਼ਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Kuldeepburjbhalaike (ਗੱਲ-ਬਾਤ | ਯੋਗਦਾਨ) (Removing from Category:Pages with unreviewed translations using Cat-a-lot) ਦੁਆਰਾ ਕੀਤਾ ਗਿਆ 08:20, 28 ਮਾਰਚ 2024 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਗੂੜ੍ਹਾ ਰਿਸ਼ਤਾ ਆਪਸੀ ਕਰੀਬੀ ਰਿਸ਼ਤਾ ਹੁੰਦਾ ਹੈ ਜਿਸ ਵਿੱਚ ਸਰੀਰਕ ਜਾਂ ਭਾਵਨਾਤਮਕ ਗੂੜ੍ਹੀ ਸਾਂਝ ਹੁੰਦੀ ਹੈ।[1] ਹਾਲਾਂਕਿ ਗੂੜ੍ਹਾ ਸੰਬੰਧ ਆਮ ਤੌਰ ਤੇ ਇੱਕ ਜਿਨਸੀ ਸੰਬੰਧ ਹੁੰਦਾ ਹੈ,[2] ਇਹ ਗੈਰ-ਜਿਨਸੀ ਸੰਬੰਧ ਵੀ ਹੋ ਸਕਦਾ ਹੈ ਜਿਸ ਵਿੱਚ ਪਰਿਵਾਰ, ਦੋਸਤ ਜਾਂ ਜਾਣੂ ਸ਼ਾਮਲ ਹੁੰਦੇ ਹਨ।[3]

ਭਾਵਨਾਤਮਕ ਗੂੜ੍ਹੀ ਸਾਂਝ ਵਿੱਚ ਇੱਕ ਜਾਂ ਵਧੇਰੇ ਲੋਕਾਂ ਨੂੰ ਪਸੰਦ ਕਰਨ ਜਾਂ ਪਿਆਰ ਕਰਨ ਦੀਆਂ ਭਾਵਨਾਵਾਂ ਸ਼ਾਮਲ ਹੁੰਦੀਆਂ ਹਨ, ਅਤੇ ਇਸ ਦੇ ਨਤੀਜੇ ਵਜੋਂ ਸਰੀਰਕ ਗੂੜ੍ਹੀ ਸਾਂਝ ਹੋ ਸਕਦੀ ਹੈ। ਸਰੀਰਕ ਗੂੜ੍ਹੀ ਸਾਂਝ ਵਿੱਚ ਰੋਮਾਂਟਿਕ ਪਿਆਰ, ਜਿਨਸੀ ਗਤੀਵਿਧੀਆਂ, ਜਾਂ ਹੋਰ ਭਾਵੁਕ ਲਗਾਓ ਸ਼ਾਮਲ ਹੋ ਸਕਦੇ ਹਨ।[1] ਇਹ ਰਿਸ਼ਤੇ ਸਮੁੱਚੇ ਮਨੁੱਖੀ ਅਨੁਭਵ ਵਿੱਚ ਕੇਂਦਰੀ ਭੂਮਿਕਾ ਅਦਾ ਕਰਦੇ ਹਨ। ਮਨੁੱਖਾਂ ਦੀ ਸਾਂਝ ਅਤੇ ਪਿਆਰ ਕਰਨ ਦੀ ਆਮ ਇੱਛਾ ਹੁੰਦੀ ਹੈ, ਜੋ ਕਿ ਆਮ ਤੌਰ 'ਤੇ ਗੂੜ੍ਹੇ ਰਿਸ਼ਤੇ ਦੇ ਅੰਦਰ ਸੰਤੁਸ਼ਟ ਹੁੰਦੀ ਹੈ।[4] ਅਜਿਹੇ ਰਿਸ਼ਤੇ ਲੋਕਾਂ ਲਈ ਸੋਸ਼ਲ ਨੈਟਵਰਕ ਨੂੰ ਮਜ਼ਬੂਤ ਭਾਵਨਾਤਮਕ ਲਗਾਓ ਬਣਾਉਣ ਦੇ ਰਾਹ ਤੋਰਦੇ ਹਨ।[3]

ਗੂੜ੍ਹ ਦੋਸਤੀ

[ਸੋਧੋ]

ਗੂੜ੍ਹ ਨੇੜਤਾ ਵਿੱਚ ਨਜ਼ਦੀਕੀ, ਨਿੱਜੀ ਸਾਂਝ ਹੋਣ ਅਤੇ ਇਕੱਠੇ ਹੋਣ ਦੀ ਭਾਵਨਾ ਸ਼ਾਮਲ ਹੁੰਦੀ ਹੈ।[5] ਇਹ ਇੱਕ ਜਾਣੂ ਹੈ ਅਤੇ ਬਹੁਤ ਹੀ ਨੇੜੇ ਪ੍ਰਭਾਵਸ਼ਾਲੀ ਹੈ ਕੁਨੈਕਸ਼ਨ ਨੂੰ ਇੱਕ ਬੰਧਨ ਹੈ, ਜੋ ਕਿ ਗਿਆਨ ਅਤੇ ਹੋਰ ਦੇ ਤਜਰਬੇ ਦੁਆਰਾ ਗਠਨ ਕੀਤਾ ਗਿਆ ਹੈ ਦੇ ਨਤੀਜੇ ਦੇ ਤੌਰ-ਦੂਜੇ ਨਾਲ. ਮਨੁੱਖੀ ਰਿਸ਼ਤਿਆਂ ਵਿੱਚ ਸੱਚੀਂ ਨੇੜਤਾ ਲਈ ਸੰਵਾਦ, ਪਾਰਦਰਸ਼ਤਾ, ਕਮਜ਼ੋਰੀ ਅਤੇ ਸੰਤਾਪ ਦੀ ਲੋੜ ਹੁੰਦੀ ਹੈ . ਡਾਲਟਨ (1959) ਨੇ ਚਰਚਾ ਕੀਤੀ ਕਿ ਕਿਸ ਤਰ੍ਹਾਂ ਮਾਨਵ-ਵਿਗਿਆਨੀ ਅਤੇ ਨਸਲੀ ਸ਼ਾਸਤਰੀ ਖੋਜਕਾਰ ਕਿਸੇ ਖਾਸ ਸਭਿਆਚਾਰਕ ਸਥਾਪਨਾ ਵਿਚੋਂ ਰਸਮੀ ਚੈਨਲਾਂ ਰਾਹੀਂ ਨਾ ਮਿਲ ਸਕਣ ਵਾਲੀ "ਅੰਦਰੂਨੀ ਜਾਣਕਾਰੀ" ਤੱਕ ਗੂੜ੍ਹ ਰਿਸ਼ਤਿਆਂ ਦੇ ਨੈਟਵਰਕ ਸਥਾਪਤ ਕਰਕੇ ਪਹੁੰਚਦੇ ਹਨ।[6]

ਮਨੁੱਖੀ ਰਿਸ਼ਤਿਆਂ ਵਿਚ, ਗੂੜ੍ਹ ਨੇੜਤਾ ਦੇ ਅਰਥ ਅਤੇ ਪੱਧਰ ਰਿਸ਼ਤਿਆਂ ਦੇ ਅੰਦਰ ਅਤੇ ਵਿਚਕਾਰ ਵੱਖੋ ਵੱਖਰੇ ਹੁੰਦੇ ਹਨ।[5] ਮਾਨਵ-ਵਿਗਿਆਨਕ ਖੋਜਾਂ ਵਿਚ, ਗੂੜ੍ਹ ਨੇੜਤਾ ਨੂੰ ਇੱਕ ਸਫਲ ਭਰਮਾਉਣ/ਫਸਾਉਣ  ਵਾਲਾ ਉਤਪਾਦ ਮੰਨਿਆ ਜਾਂਦਾ ਹੈ, ਰਾਬਤਾ ਬਣਾਉਣ ਦੀ ਇੱਕ ਪ੍ਰਕਿਰਿਆ ਜੋ ਧਿਰਾਂ ਨੂੰ ਲੁਕਵੇਂ ਨਿਜੀ ਵਿਚਾਰਾਂ ਅਤੇ ਭਾਵਨਾਵਾਂ ਦਾ ਭਰੋਸੇ ਨਾਲ ਖੁਲਾਸਾ ਕਰਨ ਦੇ ਯੋਗ ਬਣਾਉਂਦੀ ਹੈ। ਗੂੜ੍ਹੀ ਗੱਲਬਾਤ "ਭੇਤ ਦੀਆਂ ਗੱਲਾਂ" (ਗੁਪਤ ਗਿਆਨ) ਸਾਂਝਾ ਕਰਨ ਦਾ ਅਧਾਰ ਬਣ ਜਾਂਦੀ ਹੈ ਜੋ ਲੋਕਾਂ ਨੂੰ ਏਕਤਾ ਵਿੱਚ ਬੰਨ੍ਹਦੀ ਹੈ।[7]

ਹਵਾਲੇ

[ਸੋਧੋ]
  1. 1.0 1.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. 3.0 3.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Perlman, D. (2007). The best of times, the worst of times: The place of close relationships in psychology and our daily lives. Canadian Psychology, 48, 7–18.
  5. 5.0 5.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. Dalton, M. (1959) Men Who Manage, New York: Wiley.
  7. Moore, M. (1985) "Nonverbal Courtship Patterns in Women: Contact and Consequences", Ethnology and Sociobiology, 6: 237–247.