ਸਮੱਗਰੀ 'ਤੇ ਜਾਓ

ਮੋਨਾਰਕ ਤਿਤਲੀ ਜੈਵਿਕਮੰਡਲ ਰੱਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੋਨਾਰਕ ਤਿਤਲੀ ਜੈਵਿਕਮੰਡਲ ਰੱਖ
ਮੋਨਾਰਕ ਤਿਤਲੀ ਜੈਵਿਕਮੰਡਲ ਰੱਖ ਦਾ ਪ੍ਰਵੇਸ਼
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਮੇਕਸੀਕੋ" does not exist.
Locationਮਿਸ਼ੋਕਨ-ਮੇਕਸੀਕੋ ਰਾਜ ਸਰਹੱਦ
Nearest cityਮੇਕਸੀਕੋ ਸ਼ਹਿਰ
Area56,000 ਹੈਕਟੇਅਰ
Established1980 (ਬਤੌਰ ਜੰਗਲੀ ਜੀਵ ਪਨਾਹ)
ਕਿਸਮਕੁਦਰਤੀ
ਮਾਪਦੰਡvii
ਅਹੁਦਾ2008 (32nd session)
ਹਵਾਲਾ ਨੰ.1290
ਰਾਜ ਪਾਰਟੀਮੈਕਸੀਕੋ
ਖੇਤਰਲਾਤੀਨੀ ਅਮਰੀਕਾ ਅਤੇ ਕੇਰੀਬੀਅਨ

ਮੋਨਾਰਕ ਤਿਤਲੀ ਜੈਵਿਕਮੰਡਲ ਰੱਖ, (en:Monarch Butterfly Biosphere Reserve), ਸੰਤਰੀ ਰੰਗੀਆਂ ਮੋਨਾਰਕ ਤਿਤਲੀਆਂ ਦੀ ਇੱਕ ਰੱਖ ਹੈ।ਇਹ ਪੂਰਬੀ ਖੇਤਰ ਦੀਆਂ ਮੋਨਾਰਕ ਤਿਤਲੀਆਂ ਵੱਡੀ ਸੰਖਿਆ ਲਈ ਅੱਤ-ਸਰਦੀ(over-wintering) ਸਮੇਂ ਦੇ ਸੁਰਖਿਅਤ ਥਾਂ ਹੈ ਜਿਸ ਨੂੰ ਇੱਕ ਵਿਸ਼ਵ ਵਿਰਾਸਤੀ ਟਿਕਾਣੇ ਦਾ ਦਰਜਾ ਹਾਸਲ ਹੈ। ਇਹ ਰੱਖ ਮੈਕਸੀਕੋ ਦੇਸ ਦੇ ਮੈਕਸੀਕੋ ਸ਼ਹਿਰ ਦੇ ਕੋਲ ਪੈਂਦੀ ਹੈ। ਇੱਥੇ ਲੱਖਾਂ ਹੀ ਤਿਤਲੀਆਂ ਪਨਾਹ ਲੈਣ ਲਈ ਹਰ ਸਾਲ ਆਓਂਦੀਆਂ ਹਨ। ਇਹ ਰੱਖ 56000 ਹੈਕਟੇਅਰ ਵਿੱਚ ਫੈਲੀ ਹੋਈ ਹੈ ਪਰ ਇਸ ਦੇ ਇੱਕ ਥੋੜੇ ਜਿਹੇ ਹਿੱਸੇ ਵਿੱਚ ਇਹ ਤਿਤਲੀਆਂ ਦੀ ਅਤਿ ਘਣਤਾ ਹਰ ਸਾਲ ਅਕਤੂਬਰ ਤੋਂ ਮਾਰਚ ਤੱਕ ਆਕੇ ਬਸੇਰਾ ਕਰਦੀਆਂ ਹਨ। ਇਸ ਜੈਵਿਕਮੰਡਲ ਦਾ ਮੰਤਵ ਇਹਨਾਂ ਤਿਤਲੀਆਂ ਦੀਆਂ ਪ੍ਰਜਾਤੀਆਂ ਅਤੇ ਉਹਨਾਂ ਦੇ ਰੈਣ ਬਸੇਰਿਆਂ ਨੂੰ ਸੁਰਖਿਅਤ ਕਰਨਾ ਹੈ। ਪੂਰਬੀ ਅਮਰੀਕਾ ਤੋਂ ਜਿਆਦਾਤਰ ਅੱਤ-ਸਰਦੀ ਸਮੇ ਮੋਨਾਰਕ ਇੱਥੇ ਆ ਜਾਂਦੀਆਂ ਹਨ। ਪਛਮੀ ਖੋਜਕਾਰਾਂ ਨੇ ਇਹ ਖੇਤਰ 1975 ਲੱਭਿਆ ਸੀ ਹਾਲਾਂ ਕਿ ਇਥੋਂ ਦੇ ਮੂਲ ਵਾਸੀਆਂ ਨੂੰ ਇਸ ਦਾ ਪਹਿਲਾਂ ਹੀ ਪਤਾ ਸੀ।1980 ਅਤੇ 2000 ਵਿੱਚ ਇਸ ਨਿਜੀ ਮਲਕੀਅਤ ਵਾਲੇ ਰਕਬੇ ਨੂੰ ਸੰਘੀ ਰੱਖ ਵਜੋਂ ਘੋਸ਼ਿਤ ਕੀਤਾ ਗਿਆ। ਇਸਨੂੰ 1980 ਵਿੱਚ ਜੈਵਿਕਮੰਡਲ ਰੱਖ ਅਤੇ 2008 ਵਿੱਚ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਤ ਕੀਤਾ ਗਿਆ। ਇਹ ਖੇਤਰ ਜਿਆਦਾਤਰ ਪੇਂਡੂ ਹੈ। ਰੱਖ ਦਾ ਰੱਖ ਰਖਾਓ ਕਰਨ ਵਾਲਿਆਂ ਨੂੰ ਰੁਖਾਂ ਦੀ ਗੈਰ ਕਾਨੂੰਨੀ ਕਟਾਈ ਅਤੇ ਸੈਲਾਨੀਆਂ ਦੀਆਂ ਸਮਸਿਆਵਾਂ ਆਦਿ ਦਾ ਸਾਹਮਣਾ ਕਰਨਾ ਪੇਂਦਾ ਹੈ। ਉਹਨਾਂ ਨੂੰ ਕਈ ਵਾਰ ਪੁਸ਼ਤੈਨੀ ਲੋਕਾਂ,ਕਿਸਾਨਾ ਅਤੇ ਹੋਰ ਨਿਜੀ ਜਾਇਦਾਦ ਮਾਲਕਾਂ ਨਾਲ ਵੀ ਟਕਰਾਓ ਦਾ ਸਾਹਮਣਾ ਕਰਨਾ ਪੇਂਦਾ ਹੈ। [1][2]

ਮੋਨਾਰਕ ਤਿਤਲੀਆਂ ਦ੍ਰਿਸ਼

[ਸੋਧੋ]
ਮੋਨਾਰਕ ਤਿਤਲੀਆਂ ਉਡਾਨ ਵਿੱਚ

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).